Khaab
3:22
Khaab
Provided to YouTube by Crown Records Khaab · Akhil Khaab ℗ Crown Records Released on: 2016-01-09 Composer: Bob Lyricist: Raja Auto-generated by YouTube.
YouTubeAkhil - Topic50.7M viewsDec 25, 2016
Lyrics
ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ, ਅੜੀਏ
ਜਾ ਕੇ ਪੁੱਛ ਲੈ, ਗਵਾਹ ਨੇ ਤਾਰੇ, ਅੜੀਏ
ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ
ਜੋ ਤਾਨੇ ਕੱਸ ਦੇ ਉਹਨਾਂ ਨੂੰ ਕੱਸ ਲੈਣ ਦੇ
ਦਿਲ ਤੈਨੂੰ ਰਹਿੰਦਾ ਸਦਾ ਚੇਤੇ ਕਰਦਾ
ਕਿਸੇ ਹੋਰ 'ਤੇ ਨਾ ਮਰੇ, ਤੇਰੇ 'ਤੇ ਹੀ ਮਰਦਾ
ਬਣ ਮੇਰੀ ਰਾਣੀ, ਤੇਰਾ ਰਾਜਾ ਬਣਜਾਂ
ਤੂੰ ਹੀ ਬਣ ਮੇਰਾ ਘਰ, ਦਰਵਾਜ਼ਾ ਬਣਜਾਂ
ਓ, ਤੈਨੂੰ ਵੇਖ ਜਾਵਾਂ, ਤੇਰੇ ਵੱਲ ਰੁੜ੍ਹਿਆ
ਤੂੰ ਫ਼ੁੱਲ ਤੇ ਮੈਂ ਟਾਹਣੀ ਵਾਂਗੂ ਨਾਲ਼ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
(ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ)
(ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ)
ਲਾਈ ਨਾ ਤੂੰ ਮੈਨੂੰ ਬਹੁਤੇ ਲਾਰੇ, ਅੜੀਏ
ਨੀ ਹੋਰ ਕਿਤੇ ਰਹਿ ਜਾਈਏ ਕਵਾਰੇ, ਅੜੀਏ
ਮੇਰੇ ਸੁਪਨੇ ਬੜੇ ਨੇ, ਕਹਿ ਲੈਣ ਦੇ
ਨਾ ਭੇਜ ਮੈਨੂੰ ਦੂਰ, ਨੇੜੇ ਰਹਿ ਲੈਣ ਦੇ
ਇਹ ਪਿਆਰ ਰਹੇ ਪੂਰਾ, ਨਾ ਰਹੇ ਥੋੜ੍ਹਿਆ
ਮੈਂ ਉਮਰਾਂ ਤਾਈਂ ਤੇਰੇ ਨਾ' ਰਹਾਂ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ
ਆ, ਕੱਠੇ ਹੋਕੇ ਦੁਨੀਆ ਬਣਾ ਲਈਏ
ਰੁੱਸੀਏ ਜੇ ਝੱਟ ਹੀ ਮਨਾ ਲਈਏ
ਝੋਲ਼ੀ ਤੇਰੀ ਖੁਸ਼ੀਆਂ ਨਾ' ਭਰ ਦਊਂਗਾ
ਸੁਪਨਿਆਂ ਵਾਲ਼ਾ ਤੈਨੂੰ ਘਰ ਦਊਂਗਾ
ਓ, ਫ਼ਿੱਕੇ ਨਹੀਂ ਲਾਰੇ, ਇਹ ਸੱਚੀ ਗੂੜ੍ਹੇ ਆ
ਤੇਰੇ ਲਈ ਇਹ ਹੱਥ ਰੱਬ ਅੱਗੇ ਜੁੜਿਆ
ਮੈਂ ਜਦੋਂ ਤੇਰੇ ਖ਼ਾਬਾਂ ਵਾਲ਼ੀ ਰਾਹ ਤੁਰਿਆ
ਮੈਂ ਤੁਰਿਆ ਬੜਾ, ਨਾ ਮੈਥੋਂ ਜਾਵੇ ਮੁੜਿਆ
ਓ, ਜਿਵੇਂ ਰਹਿੰਦੇ ਪੰਨੇ ਨਾਲ਼ ਪੰਨੇ ਜੁੜਦੇ
ਮੈਂ ਰਵਾਂ ਤੇਰੇ ਨਾਲ਼ ਉਹਨਾਂ ਵਾਂਗੂ ਜੁੜਿਆ
See more videos
Static thumbnail place holder
Feedback